ਦਸੂਆ: ਪਿੰਡ ਬੇਰ ਸ਼ਾਹ ਵਾਸੀ ਇੱਕ ਪਰਿਵਾਰ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਵਾਲਿਆਂ ਖਿਲਾਫ ਮਾਮਲਾ ਹੋਇਆ ਦਰਜ
ਦਸੂਹਾ ਦੇ ਪਿੰਡ ਬੇਰ ਸ਼ਾਹ ਵਾਸੀ ਟਹਿਲ ਸਿੰਘ ਨੂੰ ਪਰਿਵਾਰ ਸਮੇਤ ਪੁਰਤਗਾਲ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਸੌਰਵ ਮਹਿਤਾ, ਉਸ ਦੀ ਪਤਨੀ ਰਜਨੀ ਅਤੇ ਸੰਦੀਪ ਸਿੰਘ ਦੇ ਖਿਲਾਫ 17 ਲੱਖ 10 ਹਜਾਰ ਰੁਪਏ ਦੀ ਠੱਗੀ ਕਰਨ ਦੇ ਦੋਸ਼ ਵਿੱਚ ਦਸੂਹਾ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।