ਦਸੂਆ: ਪਿੰਡ ਫੱਤਣ ਚੱਕ ਵਿੱਚ ਇੱਕ ਕਿਸਾਨ ਦੀਆਂ ਮੱਝਾਂ ਚੋਰੀ ਕਰਨ ਵਾਲੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਹੋਇਆ ਦਰਜ
ਪਿੰਡ ਫੱਤਣ ਚੱਕ ਦੇ ਕਿਸਾਨ ਭੁਪਿੰਦਰ ਸਿੰਘ ਦੀ ਹਵੇਲੀ ਵਿੱਚੋਂ ਪਸ਼ੂ ਚੋਰੀ ਕਰਨ ਦੇ ਦੋਸ਼ ਵਿੱਚ ਦਸੂਹਾ ਪੁਲਿਸ ਨੇ ਅਣਪਛਾਤੇ ਚੋਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਏਐਸਆਈ ਮਹਿੰਦਰ ਸਿੰਘ ਦੀ ਟੀਮ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ਤੇ ਜਾਂਚ ਨੂੰ ਅੱਗੇ ਵਧਾ ਰਹੀ ਹੈ ਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।