ਦਸੂਆ: ਵਾਰਡ ਨੰਬਰ 1 ਗੜਦੀਵਾਲਾ ਦੀ ਇੱਕ ਹਵੇਲੀ ਵਿੱਚੋਂ 1 ਲੱਖ 27 ਹਜਾਰ 500 ਮਿਲੀਲੀਟਰ ਨਾਜਾਇਜ਼ ਸ਼ਰਾਬ ਹੋਈ ਬਰਾਮਦ, ਪੁਲਿਸ ਨੇ 1 ਕੀਤਾ ਕਾਬੂ
ਵਾਰਡ ਨੰਬਰ 1 ਗੜਦੀਵਾਲਾ ਦੀ ਇੱਕ ਹਵੇਲੀ ਵਿੱਚੋਂ ਏ.ਐਸ.ਆਈ. ਅਨਿਲ ਕੁਮਾਰ ਦੀ ਪੁਲਿਸ ਟੀਮ ਨੇ 1 ਲੱਖ 27 ਹਜਾਰ 500 ਮਿਲੀਲੀਟਰ ਨਜਾਇਜ਼ ਸ਼ਰਾਬ ਬਰਾਮਦ ਕਰਕੇ ਸੁਰਿੰਦਰ ਪਾਲ ਉਰਫ ਬਿੱਟੂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸੰਬੰਧ 'ਚ ਉਸਦੇ ਪੁੱਤਰ ਨੀਰਜ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਪੁਲਿਸ ਨੇ ਦੋਨਾਂ ਦੇ ਖਿਲਾਫ ਆਬਕਾਰੀ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ।