ਲੁਧਿਆਣਾ ਪੱਛਮੀ: ਲੁਧਿਆਣਾ: ਡਿਊਟੀ 'ਤੇ ਜਾ ਰਹੇ 62 ਸਾਲਾ ਅਕਾਊਂਟੈਂਟ 'ਤੇ ਚਲਾਈਆਂ ਗੋਲੀਆਂ, ਹੈਲਮੈਟ ਨੇ ਬਚਾਈ ਜਾਨ
ਲੁਧਿਆਣਾ ਦੇ ਰਾਮਗੜ੍ਹ ਵਿੱਚ 62 ਸਾਲਾ ਅਕਾਊਂਟੈਂਟ ਪ੍ਰਮੋਦ ਸਿੰਘ 'ਤੇ 4-5 ਬਦਮਾਸ਼ਾਂ ਨੇ ਗੋਲੀਆਂ ਚਲਾਈਆਂ। ਲੁੱਟ ਦੀ ਨਾਕਾਮ ਕੋਸ਼ਿਸ਼ ਦੌਰਾਨ ਹਮਲਾਵਰਾਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। ਜ਼ਖਮੀ ਪ੍ਰਮੋਦ ਸਿੰਘ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਹੈਲਮੈਟ ਕਾਰਨ ਉਨ੍ਹਾਂ ਦੀ ਜਾਨ ਬਚ ਗਈ।