ਲੁਧਿਆਣਾ ਪੱਛਮੀ: ਲੁਧਿਆਣਾ ਬੱਸ ਸਟੈਂਡ ਦੇ ਸਰਵਿਸ ਸੈਂਟਰ ਵਿੱਚ ਲੱਗੀ ਭਿਆਨਕ ਅੱਗ
ਲੁਧਿਆਣਾ ਬੱਸ ਸਟੈਂਡ ਦੇ ਅੰਦਰ ਸਥਿਤ ਸਰਵਿਸ ਸੈਂਟਰ ਵਿੱਚ ਅੱਗ ਲੱਗ ਗਈ ਹੈ। ਅੱਗ ਨੇ ਸਟੋਰ ਕੀਤੇ ਟਾਇਰਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਪਹੁੰਚ ਕੇ ਅੱਗ ਬੁਝਾਉਣ ਦਾ ਕੰਮ ਕਰ ਰਹੀਆਂ ਹਨ। ਨੇੜੇ ਹੀ ਪੈਟਰੋਲ ਪੰਪ ਵੀ ਮੌਜੂਦ ਹੈ।