ਲੁਧਿਆਣਾ ਪੱਛਮੀ: ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ: CM ਮਾਨ ਨੇ ਪਿੰਡ ਸਰਾਭਾ ਨੂੰ ਦਿੱਤੇ ਵੱਡੇ ਤੋਹਫ਼ੇ
ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਪਿੰਡ ਸਰਾਭਾ ਨੂੰ ਨਵਾਂ ਆਮ ਆਦਮੀ ਕਲੀਨਿਕ ਅਤੇ ਖੇਡ ਕਲੱਬ ਲਈ 51 ਲੱਖ ਰੁਪਏ ਦੀ ਗ੍ਰਾਂਟ ਦਿੱਤੀ। ਉਨ੍ਹਾਂ ਨਸ਼ਾ-ਮੁਕਤ ਪੰਜਾਬ ਬਣਾਉਣ ਦਾ ਅਹਿਦ ਲਿਆ ਅਤੇ ਹੁਣ ਤੱਕ 71,777 ਸਰਕਾਰੀ ਨੌਕਰੀਆਂ ਦੇਣ ਦੀ ਗੱਲ ਦੁਹਰਾਈ।