ਭੁਲੱਥ: ਨਡਾਲਾ: ਔਰਤ ਦਾ ਬੈਗ ਖੋਹਣ ਵਾਲਾ ਨੌਜਵਾਨ ਗ੍ਰਿਫ਼ਤਾਰ, ਪਾਸਪੋਰਟ ਤੇ ਨਕਦੀ ਬਰਾਮਦ
ਨਡਾਲਾ ਬਾਜ਼ਾਰ ਵਿੱਚ ਔਰਤ ਦਾ ਬੈਗ ਖੋਹ ਕੇ ਭੱਜਣ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਮੁਲਜ਼ਮ ਕੋਲੋਂ ਪੀੜਤ ਔਰਤ ਦਾ ਪਾਸਪੋਰਟ ਅਤੇ ਕੁਝ ਨਕਦੀ ਬਰਾਮਦ ਹੋਈ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।