ਬਲਾਕ ਨਡਾਲਾ ਦਾ ਛੋਟਾ ਜਿਹਾ ਪਿੰਡ ਚੁਗਾਵਾਂ ਪਿਛਲੇ ਕਈ ਸਾਲਾਂ ਤੋਂ ਵਿਕਾਸ ਨੂੰ ਤਰਸ ਰਿਹਾ ਹੈ | ਪਿੰਡ ਵਾਸੀ ਸੁਰਜੀਤ ਸਿੰਘ, ਕੋਮਲਪ੍ਰੀਤ ਸਿੰਘ ਸੰਧੂ ਤੇ ਹੋਰਾਂ ਨੇ ਦੱਸਿਆ ਕਿ ਪਿੰਡ ਵਿਚ ਪਿਛਲੇ ਕਈ ਸਾਲਾਂ ਤੋਂ ਪਿੰਡ ਦੇ ਵਿਕਾਸ ਲਈ ਗ੍ਰਾਂਟ ਨਹੀਂ ਮਿਲੀ | ਪਿੰਡ ਦੀਆਂ ਸਾਰੀਆਂ ਗਲੀਆਂ ਬੇ-ਤਰਤੀਬ ਢੰਗ ਨਾਲ ਉੱਚੀਆਂ-ਨੀਵੀਂਆਂ ਬਣੀਆਂ ਹੋਈ ਹਨ, ਗਲੀਆਂ ਕਿਨਾਰੇ ਘਾਹ ਉੱਗਿਆ ਹੋਇਆ ਹੈ ਤੇ ਬਰਸਾਤ ਤੋਂ ਬਾਅਦ ਤਾਂ ਪਿੰਡ ਦਾ ਹੋਰ ਵੀ ਬੁਰਾ ਹਾਲ ਹੋ ਜਾਂਦਾ ਹੈ |