ਭੁਲੱਥ: ਮੰਡ ਖੇਤਰ ਚ ਪਾਣੀ ਵਧਣ ਨਾਲ ਚਕੋਕੀ ਮੰਡ ਖੇਤਰ ਚ ਲੋਕਾਂ ਦੀਆਂ ਫਸਲਾਂ ਦਾ ਹੋਇਆ ਨੁਕਸਾਨ
ਭੁਲੱਥ ਦੇ ਮੰਡ ਖੇਤਰ ਚ ਬਿਆਸ ਦਰਿਆ ਚ ਪਾਣੀ ਦਾ ਪੱਧਰ ਵੱਧਣ ਕਾਰਣ ਸੈਂਕੜੇ ਏਕੜ ਵੱਖ ਵੱਖ ਫਸਲਾਂ ਦਾ ਪਾਣੀ ਚ ਡੁਬਣ ਕਾਰਨ ਨੁਕਸਾਨ। ਚਕੋਕੀ ਮੰਡ ਖੇਤਰ ਚ ਸਬਜ਼ੀ ਦੀ ਕਾਸ਼ਤ ਕਰਦੇ ਆਸਿਫ ਅਲੀ, ਮਹੁਮਦ ਹਨੀਫ ਤੇ ਹੋਰਾ ਨੇ ਦੱਸਿਆ ਬੀਤੀ ਰਾਤ ਦਰਿਆ ਚ ਪਾਣੀ ਦਾ ਪੱਧਰ ਵੱਧਣ ਕਾਰਨ ਸਾਡੀ ਸੈਂਕੜੇ ਏਕੜ ਕਰੇਲੇ, ਝੋਨਾ, ਕਮਾਦ, ਮੱਕੀ ਆਦਿ ਦੀ ਫਸਲ ਪਾਣੀ ਚ ਡੁੱਬ ਗਈ ਹੈ ਤੇ ਬਾਕੀ ਰਾਹਤ ਕਾਰਜ ਜਾਰੀ ਹਨ। ਉਨਾ ਦੱਸਿਆ ਪਾਣੀ ਦਾ ਪੱਧਰ ਵੱਧਣ ਸਬੰਧੀ ਕੋਈ ਸੂਚਨਾ ਨਹੀਂ ਸੀ।