ਕਸਬਾ ਭੁਲੱਥ ਵਾਰਡ ਨੰਬਰ 4 ਚ ਲਿੰਕ ਰੋਡ ਨਜ਼ਦੀਕ ਦੀ ਭੁਲੱਥ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਸਾਹਮਣੇ ਕਈ ਦਿਨਾਂ ਤੋਂ ਖੁੱਲੀ ਹੋਦੀ ਜਿਸ ਦਾ ਢੱਕਣ ਵੀ ਬਾਹਰ ਪਿਆ ਹੈ, ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਸਕਦਾ ਹੈ, ਨਾਲ ਲੱਗਦੇ ਦੁਕਾਨਦਾਰਾਂ ਨੇ ਕਿਹਾ ਕਿ ਕਈ ਦਿਨਾਂ ਤੋਂ ਹੋਦੀ ਦਾ ਖੁੱਲਾ ਢੱਕਣ ਪਿਆ ਹੈ ਜਿਸ ਕਾਰਨ ਕਿਸੇ ਵੀ ਰਾਹਗੀਰ ਦਾ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ, ਉਹਨਾਂ ਨੇ ਦੱਸਿਆ ਕਿ ਕਈ ਵਾਰ ਹਾਦਸਾ ਹੁੰਦੇ ਹੁੰਦੇ ਬਚਿਆ ਵੀ ਹੈ।