ਆਪ ਦੇ ਹਲਕਾ ਭੁਲੱਥ ਤੋਂ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਬੁੱਧਵਾਰ ਨਡਾਲਾ ਅਨਾਜ ਮੰਡੀ ਵਿੱਚ ਕਣਕ ਦੀ ਖਰੀਦ ਸ਼ੁਰੂ ਕਰਵਾਈ। ਇਸ ਮੌਕੇ ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਲਈ ਸਾਰੇ ਪੁਖਤਾ ਇੰਤਜ਼ਾਮ ਕੀਤੇ ਹੋਏ ਹਨ ਇਸ ਤੋਂ ਇਲਾਵਾ ਨਡਾਲਾ ਅਨਾਜ ਮੰਡੀ ਲਈ ਇੱਕ ਨਵੀਂ ਪ੍ਰਪੋਜਲ ਬਣਾਈ ਗਈ ਹੈ ਜਿਸ ਵਿੱਚ ਆੜਤੀਆਂ ਨੂੰ ਪਲਾਟ ਸਿਸਟਮ ਅਲਾਟ ਕੀਤਾ ਜਾਵੇਗਾ ਤਾਂ ਕਿ ਮੰਡੀ ਵਿੱਚ ਜੀ ਰੋਣਕ ਹਮੇਸ਼ਾ ਬਣੀ ਰਹੇ।