ਭੁਲੱਥ: ਪਿੰਡ ਬਜਾਜ ਭੋਗਪੁਰ ਰੋਡ 'ਤੇ ਇੰਟਰਲਾਕ ਟਾਈਲਾਂ ਦੇ ਸਟੋਰ ਦੇ ਬਾਹਰੋੰ ਦੁਕਾਨ ਮਾਲਕ ਦੀ ਐਕਟੀਵਾ ਹੋਈ ਚੋਰੀ
ਸਬ ਡਵੀਜਨ ਕਸਬਾ ਭੁਲੱਥ ਤੋਂ ਥੋੜੀ ਦੂਰੀ ਤੇ ਪੈਂਦੇ ਪਿੰਡ ਬਜਾਜ ਭੋਗਪੁਰ ਰੋਡ ਤੇ ਸਥਿਤ ਇੰਟਰਲਾਕ ਟਾਇਲਾਂ ਦੇ ਸਟੋਰ ਮਾਲਕ ਬਲਬੀਰ ਸਿੰਘ ਚਾਣ ਚੱਕ ਨੇ ਦੱਸਿਆ ਕਿ ਉਹ ਰੋਜਾਨਾ ਦੀ ਤਰ੍ਹਾਂ ਆਪਣੇ ਇੰਟਰਲਾਕ ਟਾਈਲਾਂ ਦਾ ਸਟੋਰ ਖੋਲ ਕੇ ਦੁਕਾਨ ਦੇ ਅੰਦਰ ਚਲਾ ਗਿਆ, ਜਦੋਂ ਕੁਝ ਦੇਰ ਬਾਅਦ ਬਾਹਰ ਆਇਆ ਤਾਂ ਉਸਦੀ ਐਕਟੀਵਾ ਆਪਣੀ ਥਾਂ 'ਤੇ ਮੌਜੂਦ ਨਹੀਂ ਸੀ | ਜਿਸਦੀ ਮੈਂ ਇੱਧਰ ਉਧਰ ਕਾਫੀ ਭਾਲ ਕੀਤੀ ਪਰ ਕਿਤੇ ਨਹੀਂ ਮਿਲਿਆ।ਥਾਣਾ ਭੁਲੱਥ ਨੂੰ ਇਤਲਾਹ ਦੇ ਦਿੱਤੀ ਹੈ।