ਲੁਧਿਆਣਾ ਪੱਛਮੀ: ਲੁਧਿਆਣਾ: ਹਲਵਾਰਾ ਏਅਰਪੋਰਟ ਨੇੜੇ ਪਰਸ ਖੋਹਣ ਦੀ ਕੋਸ਼ਿਸ਼, ਔਰਤ ਤੇ 2 ਸਾਲ ਦੀ ਬੱਚੀ ਸਮੇਤ 3 ਜ਼ਖਮੀ
ਲੁਧਿਆਣਾ 'ਚ ਹਲਵਾਰਾ ਏਅਰਪੋਰਟ ਨੇੜੇ ਲੁਟੇਰਿਆਂ ਨੇ ਐਕਟਿਵਾ ਸਵਾਰ ਔਰਤਾਂ ਤੋਂ ਪਰਸ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਐਕਟਿਵਾ ਬੇਕਾਬੂ ਹੋਣ ਕਾਰਨ ਇੱਕ ਬਜ਼ੁਰਗ ਔਰਤ, ਉਸਦੀ ਭਤੀਜੀ ਅਤੇ 2 ਸਾਲ ਦੀ ਬੱਚੀ ਸੜਕ 'ਤੇ ਡਿੱਗ ਕੇ ਜ਼ਖਮੀ ਹੋ ਗਏ। ਜ਼ਖਮੀ ਔਰਤ ਨੂੰ ਲੁਧਿਆਣਾ ਰੈਫਰ ਕੀਤਾ ਗਿਆ ਹੈ। ਪੀੜਤ ਪਰਿਵਾਰ ਪੁਲਿਸ ਨੂੰ ਸ਼ਿਕਾਇਤ ਦੇਵੇਗਾ।