ਲੁਧਿਆਣਾ ਪੱਛਮੀ: ਪੰਜਾਬ ਦੇ ਲਾਅ ਐਂਡ ਆਰਡਰ 'ਤੇ ਗਵਰਨਰ ਕਟਾਰੀਆ ਦਾ ਵੱਡਾ ਬਿਆਨ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਅਸੰਤੋਸ਼ਜਨਕ ਦੱਸਿਆ ਹੈ। ਉਨ੍ਹਾਂ ਪੰਜਾਬ ਦੇ ਗਨ ਕਲਚਰ 'ਤੇ ਚਿੰਤਾ ਜਤਾਉਂਦਿਆਂ ਕਿਹਾ ਕਿ ਇੱਥੇ ਪਟਾਕਿਆਂ ਵਾਂਗ ਗੋਲੀਆਂ ਚੱਲਦੀਆਂ ਹਨ। ਨਾਲ ਹੀ, ਨਸ਼ਿਆਂ ਦੇ ਖ਼ਾਤਮੇ ਲਈ ਸਮਾਜਿਕ ਸਹਿਯੋਗ ਦੀ ਮੰਗ ਕੀਤੀ।