ਫਿਲੌਰ: ਪਿੰਡ ਕਮਾਲਪੁਰ ਦੀ ਨਹਿਰ 'ਤੇ ਇੱਕ ਨੌਜਵਾਨ ਦੀ ਮਿਲੀ ਲਾਸ਼
ਪਿੰਡ ਕਮਾਲਪੁਰ ਦੀ ਨਹਿਰ 'ਤੇ 1 ਨੌਜਵਾਨ ਦੀ ਲਾਸ਼ ਬਰਾਮਦ ਹੋਈ। ਮੌਕੇ 'ਤੇ ਇਕ ਰਾਹਗੀਰ ਨੇ ਨੇੜੇ ਖੂਹ ਦੇ ਕਿਸਾਨ ਨੂੰ ਇਸ ਦੀ ਇਤਲਾਹ ਦਿੱਤੀ ਜਿਨ੍ਹਾਂ ਨੇ ਇਸ ਦੀ ਸੂਚਨਾ ਧੁਲੇਤਾ ਪੁਲਸ ਚੌਂਕੀ ਨੂੰ ਦਿੱਤੀ । ਮ੍ਰਿਤਕ ਦੀ ਸ਼ਨਾਖਤ ਸੁਖਪ੍ਰੀਤ ਸਿੰਘ ਉਰਫ ਸੁਖੀ ਪੁੱਤਰ ਜਗੀਰ ਸਿੰਘ ਵਾਸੀ ਜੱਜਾਂ ਖੁਰਦ ਵਜੋਂ ਹੋਈ ਹੈ। ਉਸ ਦਾ ਨਾਨਕਾ ਪਿੰਡ ਫਲਪੋਤਾ ਥਾਣਾ ਗੁਰਾਇਆ ਦਾ ਹੈ ਜੋ ਬੀਤੇ ਕੱਲ੍ਹ ਆਪਣੇ ਨਾਨਕੇ ਪਿੰਡ ਵੱਲ ਆਇਆ ਸੀ, ਪਰ ਉਸ ਦੀ ਲਾਸ਼ ਭੇਦਭਰੇ ਹਾਲਾਤ ਚ ਮਿਲ।