ਫਿਲੌਰ: ਪਿੰਡ ਕੋਟਲੀ ਖਕਿਆ ਵਿਖੇ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਸੱਤ ਸਾਲਾਂ ਬੱਚੀ ਦੀ ਹੋਈ ਮੌਤ, ਪੁਲਿਸ ਨੇ ਕੀਤਾ ਮਾਮਲਾ ਦਰਜ
ਮਿਲੀ ਜਾਣਕਾਰੀ ਮੁਤਾਬਿਕ ਇਹ ਪਤਾ ਲੱਗਾ ਹੈ ਕਿ ਕੁੜੀ ਆਪਣੇ ਦਾਦੇ ਦੇ ਨਾਲ ਬਾਈਕ ਤੇ ਜਾ ਰਹੀ ਸੀ ਤਾਂ ਉਸ ਦੀ ਗਲੇ ਦੇ ਵਿੱਚ ਚਾਈਨਾ ਡੋਰ ਫਸ ਗਈ। ਜਿਸ ਤੋਂ ਬਾਅਦ ਉਸ ਨੂੰ ਫਗਵਾੜਾ ਰੈਫਰ ਕੀਤਾ ਗਿਆ ਲੇਕਿਨ ਫਗਵਾੜਾ ਹਸਪਤਾਲ ਵਿਖੇ ਕੁੜੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਕੁੜੀ ਦਾ ਨਾਮ ਹਰਲੀਨ ਕੌਰ ਉਮਰ ਸੱਤ ਸਾਲ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿੱਤਾ ਹੈ।