ਫਿਲੌਰ: ਅਪਰਾ ਦੇ ਨਜ਼ਦੀਕੀ ਪਿੰਡ ਵਿਖੇ ਇੱਕ ਘਰ ਦੇ ਵਿੱਚ ਲੱਗੀ ਭਿਆਨਕ ਅੱਗ, 55 ਸਾਲਾ ਵਿਅਕਤੀ ਦੀ ਹੋਈ ਮੌਤ
ਥਾਣਾ ਫਿਲੋਰ ਮੁਖੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਅਪਰਾ ਦੇ ਪਿੰਡ ਵਿਖੇ ਇੱਕ ਘਰ ਦੇ ਵਿੱਚ ਭਿਆਨਕ ਅੱਗ ਲੱਗ ਗਈ। ਇਹ ਪਤਾ ਲੱਗਾ ਹੈ ਕਿ ਪਰਿਵਾਰ ਸਾਰਾ ਹੀ ਬਾਹਰ ਸੀ ਅਤੇ ਘਰ ਦੇ ਵਿੱਚ ਇੱਕ ਬਜ਼ੁਰਗ ਸੁੱਤਾ ਪਿਆ ਸੀ। ਅੱਗ ਲੱਗਣ ਤੋਂ ਬਾਅਦ ਉਸ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।