ਭੁਲੱਥ: ਤੜਕਸਾਰ ਦਾਤਰ ਦੀ ਨੋਕ 'ਤੇ ਮਹਿਲਾ ਤੋਂ ਵਾਲੀਆਂ ਲੁੱਟ ਕੇ ਲੁਟੇਰਾ ਫ਼ਰਾਰ
ਭੁਲੱਥ ਵਿੱਚ ਤੜਕਸਾਰ ਘਰ ਵਿੱਚ ਵੜ ਕੇ ਨਕਾਬਪੋਸ਼ ਲੁਟੇਰੇ ਨੇ ਮਹਿਲਾ ਦੀਆਂ ਵਾਲੀਆਂ ਲੁੱਟ ਲਈਆਂ। ਲੁਟੇਰੇ ਨੇ ਮਹਿਲਾ ਦੀ ਧੌਣ 'ਤੇ ਦਾਤਰ ਰੱਖ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ। ਥਾਣਾ ਭੁਲੱਥ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।