ਫਿਲੌਰ: ਪਿੰਡ ਅਕਲਪੁਰ ਵਿਖੇ ਲੜਾਈ ਝਗੜੇ ਦੌਰਾਨ ਇੱਕ ਵਿਅਕਤੀ ਦੀ ਹੋਈ ਮੌਤ , ਪੁਲਿਸ ਨੇ 5 ਕੀਤੇ ਨਾਮਜ਼ਦ ਤੇ ਅਣਪਛਾਤਿਆਂ ਖਿਲਾਫ ਮਾਮਲਾ ਕੀਤਾ ਦਰਜ
ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀਗੀ ਕਿ ਪਿੰਡ ਅਕਲਪੁਰ ਵਿਖੇ ਲੜਾਈ ਝਗੜਾ ਹੋਇਆ ਹੈ ਤੇ ਪੁਰਾਣੀ ਰੰਜਿਸ਼ ਨੂੰ ਲੈ ਕੇ ਇਹ ਲੜਾਈ ਝਗੜਾ ਹੋਇਆ ਹੈ। ਜਿਸ ਵਿੱਚ ਕਿ ਇੱਕ ਵਿਅਕਤੀ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੀ ਮੌਤ ਹੋ ਗਈ ਹੈ। ਫਿਲਹਾਲ ਪੁਲਿਸ ਨੇ ਪਰਿਵਾਰਿਕ ਮੈਂਬਰਾਂ ਦੇ ਆਧਾਰ ਤੇ ਬਿਆਨ ਦਰਜ ਕਰ ਲਿੱਤੇ ਹਨ ਤੇ ਅਗਲੀ ਕਾਰਵਾਈ ਆਰੰਭ ਕਰ ਲਿੱਤੀ ਹੈ ਤੇ ਜਲਦ ਹੀ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਜਾਵੇਗਾ।