ਜਲੰਧਰ 1: ਮਾਡਲ ਟਾਊਨ ਵਿਖੇ ਜਿਮ ਦੇ ਬਾਹਰ ਇੱਕ ਵਿਅਕਤੀ ਦੇ ਉੱਪਰ ਗੋਲੀ ਚਲਾਉਣ ਦੇ ਸਬੰਧ ਵਿੱਚ ਪੁਲਿਸ ਨੇ ਇੱਕ ਆਰੋਪੀ ਨੂੰ ਕੀਤਾ ਗ੍ਰਫਤਾਰ
ਪ੍ਰੈਸ ਵਾਰਤਾ ਕਰਦੇ ਆਂ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ 1 ਜੁਲਾਈ ਨੂੰ ਐਡਵੋਕੇਟ ਸਿਮਰਜੀਤ ਸਿੰਘ ਜਦੋਂ ਜਿਮ ਤੋਂ ਬਾਹਰ ਆਇਆ ਸੀਗਾ ਤਾਂ ਉਸ ਦੇ ਉੱਪਰ ਕੁਝ ਵਿਅਕਤੀਆਂ ਨੇ ਗੋਲੀ ਚਲਾਈ ਜਿਸ ਤੇ ਕਿ ਉਹਨਾਂ ਨੇ ਮਾਮਲਾ ਦਰਜ ਕੀਤਾ ਤੇ ਇਸ ਮਾਮਲੇ ਦੇ ਤਹਿਤ ਉਹਨਾਂ ਨੇ ਇੱਕ ਆਰੋਪੀ ਨੂੰ ਇੱਕ 32 ਬੋਰ ਪਿਸਤੋਲ ਇੱਕ ਜਿੰਦਾ ਰੋਂਦ ਸਨੇ ਗ੍ਰਿਫਤਾਰ ਕਰ ਲਿੱਤਾ ਹੈ ਅਤੇ ਬਾਕੀ ਦੋ ਆਰੋਪੀਆਂ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਜਾਵੇਗਾ।