ਜਲੰਧਰ 1: ਵਾਰਡ ਨੰਬਰ 77 ਦੇ ਇਲਾਕਾ ਨਿਵਾਸੀ ਸੀਵਰੇਜ ਤੇ ਹੋਰ ਸਮੱਸਿਆ ਨੂੰ ਲੈ ਕੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਮਿਲੇ #jansamasya
ਇਲਾਕਾ ਨਿਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਵਾਰਡ ਵਿਖੇ ਬਰਸਾਤਾਂ ਦੇ ਮੌਸਮ ਤੇ ਸੀਵਰੇ ਬੰਦ ਪਏ ਹੋਏ ਹਨ ਜਿਸ ਦੇ ਚਲਦਿਆਂ ਉਹਨਾਂ ਦੇ ਮੁਹੱਲੇ ਚ ਕਾਫੀ ਵੱਡੀ ਸਮੱਸਿਆ ਖੜੀ ਹੋਈ ਪਈ ਹੈ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮੁਹੱਲਾ ਜਲੰਧਰ ਅੰਮ੍ਰਿਤਸਰ ਹਾਈਵੇ ਦੇ ਨਾਲ ਹੀ ਰੱਖਦਾ ਹੈ ਅਤੇ ਹਾਈਵੇ ਦਾ ਪਾਣੀ ਵੀ ਹੁਣ ਉਹਨਾਂ ਦੇ ਮੁਹੱਲੇ ਵਿੱਚ ਆ ਰਿਹਾ ਹੈ। ਜਿਸ ਦੀ ਸਮੱਸਿਆ ਨੂੰ ਲੈ ਕੇ ਉਹ ਨਗਰ ਨਿਗਮ ਕਮਿਸ਼ਨ ਦੇ ਦਫਤਰ ਵਿਖੇ ਪੁੱਜੇ ਹਨ।