ਜਲੰਧਰ 2: ਕਾਲਾ ਸੰਘੀਆ ਰੋਡ ਵਿਖੇ ਬੱਸ ਹੇਠਾ ਆਇਆ ਇੱਕ ਵਿਅਕਤੀ ਹੋਇਆ ਗੰਭੀਰ ਰੂਪ ਨਾਲ ਜਖਮੀ, ਅੰਮ੍ਰਿਤਸਰ ਕੀਤਾ ਗਿਆ ਰੈਫਰ
ਪੀੜਿਤ ਪਰਿਵਾਰ ਦੇ ਵੱਲੋਂ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ, ਬੱਸ ਚਾਲਕ ਦੇ ਵੱਲੋਂ ਇਸ ਨੂੰ ਬੱਸ ਹੇਠਾਂ ਦੇਣ ਦੇ ਕਾਰਨ ਇਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਹੈ। ਜਿਸ ਕਰਕੇ ਇਸ ਦੇ ਸਰੀਰ ਦਾ ਥਲੜਾ ਹਿੱਸਾ ਪੂਰੀ ਤਰੀਕੇ ਦੇ ਨਾਲ ਕੁਚਲ ਗਿਆ ਹੈ ਜਿਸ ਕਰਕੇ ਡਾਕਟਰਾਂ ਦੇ ਵੱਲੋਂ ਇਸ ਨੂੰ ਅੰਮ੍ਰਿਤਸਰ ਵਿਖੇ, ਰੈਫਰ ਕੀਤਾ ਗਿਆ ਹੈ। ਜਿਸ ਨੂੰ ਲੈਕੇ ਇਹ ਪੁਲਿਸ ਕੋਲੋਂ ਇਨਸਾਫ ਦੀ ਮੰਗ ਕਰ ਰਹੇ ਹਨ।