ਭਿੱਖੀਵਿੰਡ: ਖਾਲੜਾ ਸਰਹੱਦ ਨੇੜੇ ਮਿਲੇ 3 ਟੁੱਟੇ ਹੋਏ ਡਰੋਨ, ਪੁਲਿਸ ਵੱਲੋਂ ਮਾਮਲਾ ਦਰਜ
ਖਾਲੜਾ ਪੁਲਿਸ ਨੇ ਪਿੰਡ ਮਾੜੀ ਕੰਬੋਕੇ, ਵਾਂ ਤਾਰਾ ਸਿੰਘ ਅਤੇ ਪੱਤੀ ਰਾਜੋਕੇ ਤੋਂ ਤਿੰਨ ਟੁੱਟੇ ਹੋਏ ਡਰੋਨ ਬਰਾਮਦ ਕੀਤੇ ਹਨ। ਇਨ੍ਹਾਂ ਵਿੱਚ DJI, Mavic Air 3 ਅਤੇ XB4X4 ਮਾਡਲ ਸ਼ਾਮਲ ਹਨ। ਪੁਲਿਸ ਨੇ ਏਅਰਕ੍ਰਾਫਟ ਐਕਟ ਤਹਿਤ ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।