ਭਿੱਖੀਵਿੰਡ: ਚੋਹਲਾ ਸਾਹਿਬ, ਰੱਤੋਕੇ, ਧੁੰਨ ਢਾਏ ਵਾਲ, ਕੰਬੋਅ ਢਾਏ ਵਾਲਾ, ਚੰਬਾਂ ਕਲਾਂ ਅਤੇ ਕਰਮੂਵਾਲਾ ਵਿਖੇ ਨਸ਼ਾ ਮੁਕਤੀ ਯਾਤਰਾ ਦੇ ਤਹਿਤ ਪ੍ਰੋਗਰਾਮ ਆਯੋਜਿਤ
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਕਸਬਾ ਚੋਹਲਾ ਸਾਹਿਬ, ਰੱਤੋਕੇ, ਧੁੰਨ ਢਾਏ ਵਾਲ, ਕੰਬੋਅ ਢਾਏ ਵਾਲਾ, ਚੰਬਾਂ ਕਲਾਂ ਅਤੇ ਕਰਮੂਵਾਲਾ ਵਿਖੇ ਨਸ਼ਾ ਮੁਕਤੀ ਮੋਰਚਾ ਦੇ ਮਾਝਾ ਕੋਆਰਡੀਨੇਟਰ ਸੋਨੀਆ ਮਾਨ ਦੀ ਅਗਵਾਈ ਹੇਠ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਜਾਗਰੂਕਤਾ ਸਮਾਗਮਾਂ ਦਾ ਆਯੋਜਨ ਕੀਤਾ ਗਿਆ।