ਸ੍ਰੀ ਮੁਕਤਸਰ ਸਾਹਿਬ: ਵੋਟਰ ਸੂਚੀ ਦੀ ਸੁਧਾਈ ਸ਼ੁਰੂ, 11 ਦਸੰਬਰ ਤੱਕ ਕਰ ਸਕੋਗੇ ਇਤਰਾਜ਼ ਦਰਜ
Sri Muktsar Sahib, Muktsar | Nov 12, 2026
ਸ੍ਰੀ ਮੁਕਤਸਰ ਸਾਹਿਬ ਵਿੱਚ ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ ਸ਼ੁਰੂ ਹੋ ਗਈ ਹੈ। ਜ਼ਿਲ੍ਹਾ ਚੋਣ ਅਫ਼ਸਰ ਅਨੁਸਾਰ 12 ਨਵੰਬਰ ਤੋਂ 11 ਦਸੰਬਰ ਤੱਕ ਦਾਅਵੇ ਅਤੇ ਇਤਰਾਜ਼ ਦਾਇਰ ਕੀਤੇ ਜਾ ਸਕਦੇ ਹਨ। ਵੇਰਵੇ ਚੈੱਕ ਕਰਨ ਲਈ ਆਪਣੇ ਨੇੜਲੇ ਬੂਥ ਲੈਵਲ ਅਫ਼ਸਰ ਜਾਂ ਚੋਣ ਦਫ਼ਤਰ ਨਾਲ ਸੰਪਰਕ ਕਰੋ। ਵਧੇਰੇ ਜਾਣਕਾਰੀ ਲਈ 1950 ਨੰਬਰ ਤੇ ਕਾਲ ਕਰੋ।