ਫਿਲੌਰ: ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇ ਫਿਲੌਰ ਨੇੜੇ ਦੋ ਬੱਸਾਂ ਵਿਚਾਲੇ ਹੋਈ ਭਿਆਨਕ ਟੱਕਰ, ਤਿੰਨ ਸਵਾਰੀਆਂ ਹੋਈ ਜ਼ਖਮੀ
ਜਲੰਧਰ ਲੁਧਿਆਣਾ ਨੈਸ਼ਨਲ ਹਾਈਵੇ ਫਿਲੋਰ ਦੇ ਕੋਲ ਦੋ ਬੱਸਾਂ ਵਿਚਾਲੇ ਭਿਆਨਕ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ ਤਿੰਨ ਯਾਤਰੀ ਜ਼ਖਮੀ ਹੋ ਗਏ ਹਨ ਅਤੇ ਜਿਹੜੀ ਦੋਨੇ ਹੀ ਬੱਸਾਂ ਸੀ ਉਹ ਨੁਕਸਾਨੀਆਂ ਗਈਆਂ। ਜਿਹੜਾ ਇਹ ਸੜਕੀ ਹਾਦਸਾ ਹੋਇਆ ਇਹ ਤੜਕੇ ਸੰਘਣੀ ਧੁੰਦ ਕਾਰਨ ਹੋਇਆ ਹੈ। ਮੌਕੇ ਤੇ ਆਈ ਥਾਣਾ ਫਿਲੋਰ ਦੀ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।