ਜਲੰਧਰ 1: ਬਸਤੀ ਗੁਜਾ ਵਿਖੇ ਘਰ ਦੇ ਬਾਹਰੋਂ ਇੱਕ ਮਹਿਲਾ ਦੇ ਕੋਲੋਂ ਐਕਟਿਵਾ ਸਵਾਰ ਤਿੰਨ ਲੁਟੇਰੇ ਪਰਸ ਲੁੱਟ-ਖੋਹ ਕਰਕੇ ਹੋਏ ਫਰਾਰ
ਮਹਿਲਾ ਵੱਲੋਂ ਦੱਸਿਆ ਜਾ ਰਿਹਾ ਕਿ ਉਹ ਇੱਥੇ ਆਪਣੇ ਕਿਸੇ ਕੰਮ ਲਈ ਆਈ ਹੋਈ ਸੀ। ਆਪਣੀ ਭਾਬੀ ਦੇ ਨਾਲ ਉਸਦੀ ਭਾਬੀ ਨੇ ਉਸਨੂੰ ਆਪਣਾ ਪਰਸ ਫੜਾ ਦਿੱਤਾ ਤੇ ਉਹ ਅੰਦਰ ਗਈ ਤੇ ਉਹ ਗਲੀ ਚ ਇਹ ਖੜੀ ਸੀ। ਤੇ ਐਕਟੀਵਾ ਤੇ ਸਵਾਰ ਹੋ ਕੇ ਤਿੰਨ ਮੁੰਡੇ ਆਉਂਦੇ ਹਨ ਤੇ ਉਸਦੇ ਹੱਥ ਚੋਂ ਹੀ ਪਰਸ ਖੋਹ ਕੇ ਭੱਜ ਜਾਂਦੇ ਹਨ ਮਹਿਲਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪਰਸ ਦੇ ਵਿੱਚ 2000 ਦੀ ਨਗਦੀ ਮੋਬਾਇਲ ਫੋਨ ਅਤੇ ਡਾਕੂਮੈਂਟ ਸੀ।