ਇਹ ਹੈ ਅਸਲ “Making of”… 🎬
ਜਿਵੇਂ ਫ਼ਿਲਮ ਖ਼ਤਮ ਹੋਣ ਤੋਂ ਬਾਅਦ ਦਿਖਾਇਆ ਜਾਂਦਾ ਹੈ ਕਿ ਫ਼ਿਲਮ ਕਿਵੇਂ ਬਣੀ, ਠੀਕ ਉਸੇ ਤਰ੍ਹਾਂ ਇਹ ਵੀ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਰਾਤ ਹੋਈ ਭਾਰੀ ਬਾਰਿਸ਼ ਤੋਂ ਬਾਅਦ ਸ਼ਹਿਰ ਨੂੰ ਰਾਹਤ ਦਿਵਾਉਣ ਲਈ ਚੁਣੇ ਹੋਏ ਨੁਮਾਇੰਦਿਆਂ ਨੇ ਖੁਦ ਸੀਵਰੇਜ ਦੇ ਪਾਣੀ ਵਿੱਚ ਉਤਰ ਕੇ ਮੌਕੇ 'ਤੇ ਕੰਮ ਕੀਤਾ।
ਅਸੀਂ ਇਹ ਨਹੀਂ ਕਹਿੰਦੇ ਕਿ ਸਾਡੀ ਕੋਸ਼ਿਸ਼ ਨਾਲ ਪੂਰਾ ਸ਼ਹਿਰ ਸਾਫ਼ ਹੋ ਗਿਆ। ਪਰ ਜਿੱਥੇ-ਜਿੱਥੇ ਅਸੀਂ ਪਹੁੰਚ ਸਕੇ, ਉੱਥੇ ਪਾਣੀ ਦੀ ਨਿਕਾਸੀ ਕਰਵਾ ਕੇ ਸ਼ਹਿਰ ਦੇ ਕੁਝ ਹਿੱਸਿਆਂ ਨੂੰ ਜ਼ਰੂਰ ਰਾਹਤ ਮਿਲੀ ਹੈ।
ਜਿਹੜੇ ਏਰੀਏ ਨੀਵੇਂ ਹਨ, ਉੱਥੇ ਅਜੇ ਵੀ ਦਿੱਕਤ ਹੈ ਅਤੇ ਉਨ੍ਹਾਂ ਲਈ ਵੀ ਸਾਡੇ ਪ੍ਰਯਾਸ ਲਗਾਤਾਰ ਜਾਰੀ ਹਨ।
ਇਹ ਤਸਵੀਰਾਂ ਸਿਰਫ਼ ਦਿਖਾਵੇ ਲਈ ਨਹੀਂ, ਸਗੋਂ ਇਹ ਦੱਸਣ ਲਈ ਹਨ ਕਿ ਮੁਸ਼ਕਲ ਸਮੇਂ ਵਿੱਚ ਤੁਹਾਡੇ ਚੁਣੇ ਹੋਏ ਨੁਮਾਇੰਦੇ ਮੌਕੇ 'ਤੇ ਖੜ੍ਹੇ ਹਨ। 🙏
Abohar, Fazilka | Aug 15, 2026