ਪਾਇਲ: ਕਿਲ੍ਹਾ ਹਾਂਸ ਕੋਲੋਂ ਇੱਕ ਵਿਅਕਤੀ ਗ੍ਰਿਫਤਾਰ, 4500 ਮਿਲੀਲੀਟਰ ਨਜਾਇਜ ਸ਼ਰਾਬ ਮਿਲੀ
Payal, Ludhiana | Apr 10, 2024 ਮਲੌਦ ਥਾਣਾ ਦੇ ਮੁਖੀ ਇੰਸਪੈਕਟਰ ਮਨਜੀਤ ਸਿੰਘ ਨੇ ਸ਼ਾਮ ਕਰੀਬ 5 ਵਜੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਕਿਲਾ ਹਾਂਸ ਰੋਡ 'ਤੇ ਮੌਜੂਦ ਸੀ ਤਾਂ ਗੁਰਪ੍ਰੀਤ ਸਿੰਘ ਪਲਾਸਟਿਕ ਦੀ ਕੈਨੀ ਲੈ ਕੇ ਆਉਂਦਾ ਦਿਖਾਈ ਦਿੱਤਾ। ਜਦੋਂ ਉਸਨੂੰ ਰੋਕ ਕੇ ਤਲਾਸ਼ੀ ਲਈ ਤਾਂ ਕੈਨੀ ਵਿੱਚੋਂ 4500 ਮਿਲੀਲੀਟਰ ਸ਼ਰਾਬ ਬਰਾਮਦ ਹੋਈ। ਉਸਦੇ ਖਿਲਾਫ ਮਲੌਦ ਥਾਣਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ।