ਸੁਨਾਮ: ਸੁਨਾਮ ਦੇ ਰੇਲਵੇ ਰੋਡ ਤੇ ਸੜਕ ਚੌੜੀ ਹੋਣ ਤੋਂ ਬਾਅਦ ਅੱਜ ਬਿਜਲੀ ਮਹਿਕਮੇ ਵੱਲੋਂ ਖੰਭੇ ਹਟਾਉਣ ਦਾ ਕੰਮ ਜੰਗੀ ਪੱਧਰ ਤੇ ਜਾਰੀ,
Sunam, Sangrur | Jun 26, 2024 ਰੇਲਵੇ ਰੋਡ ਦੀ ਸੜਕ 10 ਫੁੱਟ ਚੌੜੀ ਕਰਨ ਦਾ ਨੀਹ ਪੱਥਰ ਕੁਝ ਸਮਾਂ ਪਹਿਲਾਂ ਕੈਬਨਟ ਮੰਤਰੀ ਅਮਨ ਅਰੋੜਾ ਵੱਲੋਂ ਰੱਖਿਆ ਗਿਆ ਸੀ ਜਿਸ ਦੀ ਦੀਵਾਰ 10 ਫੁੱਟ ਪਿੱਛੇ ਹਟਾ ਦਿੱਤੀ ਗਈ ਤੇ ਹੁਣ ਬਿਜਲੀ ਦੇ ਖੰਬੇ 10 ਫੁੱਟ ਪਿੱਛੇ ਹਟਾਉਣ ਦਾ ਕੰਮ ਬੜੀ ਤੇਜ਼ੀ ਨਾਲ ਬਿਜਲੀ ਮਹਿਕਮੇ ਵੱਲੋਂ ਅੱਜ ਜਾਰੀ ਹੈ ਜਿਸ ਕਾਰਨ ਅੱਜ ਸ਼ਾਮ 6 ਵਜੇ ਤੱਕ ਬਿਜਲੀ ਬੰਦ ਕੀਤੀ ਗਈ ਹੈ ਅਧਿਕਾਰੀਆਂ ਨੇ ਦੱਸਿਆ ਕਿ ਕੰਮ ਬੜੀ ਤੇਜ਼ੀ ਨਾਲ ਕੀਤਾ ਜਾ ਰਿਹਾ ਤਾਂ ਕਿ ਜਲਦੀ ਕੰਮ ਖਤਮ ਕੀਤਾ ਜਾ ਸਕੇ,