ਸੁਨਾਮ: ਲੋਇਨਜ ਕਲੱਬ ਸੁਨਾਮ ਦਾ ਸਲਾਨਾ ਫੰਕਸ਼ਨ ਦੀਵਾਨਸ਼ੀ 2024 ਕਲਾਸਿਕ ਹੋਟਲ ਵਿੱਚ ,
Sunam, Sangrur | Jun 25, 2024 ਲੋਇਨਜ ਕਲੱਬ ਸੁਨਾਮ 2024 ਦਾ ਸਲਾਨਾ ਫੰਕਸ਼ਨ ਦੀਵਾਨਸ਼ੀ 2024 ਪ੍ਰਧਾਨ ਕਰਨ ਗੋਇਲ ਦੀ ਅਗਵਾਈ ਵਿੱਚ ਬੜੀ ਧੂਮਧਾਮ ਨਾਲ ਕਲਾਸਿਕ ਹੋਟਲ ਵਿਖੇ ਮਨਾਇਆ ਗਿਆ ਜਿਸ ਵਿੱਚ 50 ਤੋਂ ਵੱਧ ਫੈਮਲੀਆਂ ਵੱਲੋਂ ਸ਼ਿਰਕਤ ਕੀਤੀ ਗਈ ਇਸ ਮੌਕੇ ਪ੍ਰਧਾਨ ਕਰਨ ਗੋਇਲ ਨੇ ਦੱਸਿਆ ਕਿ ਉਹਨਾਂ ਦੀ ਟਰਮ ਇੱਕੋ ਜਲਾਈ 2023 ਤੋਂ ਸ਼ੁਰੂ ਹੋਈ ਸੀ ਤੇ ਜਿਸ ਵਿੱਚ ਉਹਨਾਂ ਨੇ ਹੁਣ ਤੱਕ 100 ਦੇ ਕਰੀਬ ਪ੍ਰੋਜੈਕਟ ਲਗਾਏ ਅਤੇ ਦੋ ਲੀਓ ਕਲੱਬ ਦੀ ਸ਼ੁਰੂਆਤ ਕੀਤੀ ਅਤੇ ਕਈ ਖਿਤਾਬ ਜਿੱਤੇ,