*ਵੱਲੋਂ :- ਪੰਜਾਬ ਰੋਡਵੇਜ਼ ਪਨਬੱਸ ਸਟੇਟ ਟਰਾਂਸਪੋਰਟ ਵਰਕਰਜ਼ ਯੂਨੀਅਨ ਰਜਿ ਨੰ:1/19* ਅੱਜ ਮਿਤੀ 14/11/2026 ਨੂੰ ਪੰਜਾਬ ਰੋਡਵੇਜ਼ ਪਨਬੱਸ ਸਟੇਟ ਟਰਾਂਸਪੋਰਟ ਵਰਕਰਜ਼ ਯੂਨੀਅਨ ਰਜਿ ਨੰ:1/19 ਦੀ ਬਰਾਂਚ ਚੰਡੀਗੜ੍ਹ ਡਿਪੂ ਦੀ ਕਮੇਟੀ ਦੀ ਚੋਣ ਡਿਪੂ ਦੇ ਰੈਸਟ ਰੂਮ ਵਿੱਚ ਸੂਬਾ ਜਨਰਲ ਸਕੱਤਰ ਲਖਵਿੰਦਰ ਸਿੰਘ ਮੈਹਦਵਾਨ ਦੀ ਅਗਵਾਈ ਵਿੱਚ ਹੋਈ । ਇਸ ਦੌਰਾਨ ਵਰਕਰਾਂ ਦੀ ਆਪਸੀ ਸਹਿਮਤੀ ਨਾਲ ਸ੍ਰੀ ਸੁਲਾਤਾਨ ਸਿੰਘ ਨੂੰ ਡਿਪੂ ਪ੍ਰਧਾਨ , ਸ੍ਰੀ ਗੁਰਵਿੰਦਰ ਸਿੰਘ ਨੂੰ ਜਨਰਲ ਸਕੱਤਰ, ਸ੍ਰੀ ਨਵੀਨ ਕੁਮਾਰ ਨੂੰ ਕੈਸ਼ੀਅਰ ਅਤੇ ਸ੍ਰੀ ਬਲਦੇਵ ਸਿੰਘ ਨੂੰ ਡਿਪੂ ਵਰਕਸ਼ਾਪ ਪ੍ਰਧਾਨ ਅਤੇ ਸ੍ਰੀ ਰਾਕੇਸ਼ ਨੂੰ ਵਰਕਸ਼ਾਪ ਵੱਲੋਂ ਸੈਂਟਰਬਾਡੀ ਵਿੱਚ ਨਿਯੁਕਤ ਕੀਤਾ ਗਿਆਂ। ਇਸ ਤੋਂ ਇਲਾਵਾ ਸ੍ਰੀ ਯਾਦਵਿੰਦਰ ਸਿੰਘ ਨੂੰ ਪ੍ਰੈੱਸ ਸਕੱਤਰ ਅਤੇ ਸ੍ਰੀ ਸਿਮਰਨਜੀਤ ਸਿੰਘ ਨੂੰ ਚੇਅਰਮੈਨ ਅਤੇ ਡਿਪੂ ਸਰਪ੍ਰਸਤ ਸ੍ਰੀ ਜਗਜੀਤ ਸਿੰਘ ਅਤੇ ਹਰਚੰਦ ਸਿੰਘ ਨੂੰ ਸਹਾਇਕ ਕੈਸ਼ੀਅਰ ਅਤੇ ਅਵਤਾਰ ਸਿੰਘ ਨੂੰ ਸਲਾਹਾਕਾਰ ਵੱਜੋਂ ਨਿਯੁਕਤ ਕੀਤਾ ਗਿਆ। ਇਸ ਦੌਰਾਨ ਯੂਨੀਅਨ ਨਾਲ ਸਬੰਧਤ ਸਾਰੇ ਵਕਰਰ ਇਸ ਚੋਣ ਪ੍ਰੀਕਿਰਆ ਵਿੱਚ ਸ਼ਾਮਲ ਹੋਏ ਅਤੇ ਸੂਬਾ ਕਮੇਟੀ ਵੱਲੋਂ ਸਾਰੇ ਹੀ ਨਵੇਂ ਚੁਣੇ ਹੋਏ ਅਹੁਦੇਦਾਰਾਂ ਨੂੰ ਵਧਾਈਆਂ ਦਿੱਤੀਆਂ ਗਈਆ ਅਤੇ ਨਾਲ ਹੀ ਚੁਣੇ ਹੋਏ ਅਹੁਦੇਦਾਰਾਂ ਨੇ ਯੂਨੀਅਨ ਦੀ ਬਿਹਤਰੀ ਲਈ ਕੰਮ ਕਰਨ ਦਾ ਸਕੰਲਪ ਵੀ ਲਿਆਂ।