ਮੋਗਾ: ਲੁਧਿਆਣਾ ਰੋਡ 'ਤੇ ਪਿੰਡ ਚੂੜ ਚੱਕ ਦੇ ਕੋਲ ਇੱਕ ਤੇਜ਼ ਰਫਤਾਰ ਕਾਰ ਨੇ ਐਕਟਿਵਾ ਨੂੰ ਮਾਰੀ ਟੱਕਰ, ਦੋ ਵਿਅਕਤੀਆਂ ਦੀ ਹੋਈ ਮੌਤ ਇੱਕ ਹੋਇਆ ਜ਼ਖਮੀ
Moga, Moga | Mar 31, 2024 ਮੋਗਾ ਲੁਧਿਆਣਾ ਰੋਡ 'ਤੇ ਚੂੜ ਚੱਕ ਦੇ ਕੋਲ ਨਾਨਕਸਰ ਸਾਈਡ ਤੋਂ ਆ ਰਹੀ ਇੱਕ ਐਕਟਿਵਾ ਵਿੱਚ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਵਿੱਚ ਐਕਟਿਵਾ ਸਵਾਰ ਦੋ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਜਿਸ ਦੀ ਪਹਿਚਾਣ ਨਾਨਕ ਨਗਰੀ ਮੋਗਾ ਦਾ ਰਹਿਣ ਵਾਲਾ ਹੈ। ਅਤੇ ਦੋਨੋ ਮ੍ਰਿਤਕਾਂ ਦੀ ਹਲੇ ਪਹਿਚਾਣ ਨਹੀਂ ਹੋਈ ਹੈ।