ਮੋਗਾ: ਥਾਣਾ ਸਿਟੀ ਪੁਲਿਸ ਨੇ 22 ਬੋਲਤਾਂ ਨਜਾਇਜ਼ ਸ਼ਰਾਬ ਦੇ ਨਾਲ ਵਿਅਕਤੀ ਨੂੰ ਦਾਣਾ ਮੰਡੀ ਕੋਲੋਂ ਕੀਤਾ ਕਾਬੂ
Moga, Moga | Mar 31, 2024 ਥਾਣਾ ਸਿਟੀ ਪੁਲਿਸ ਨੇ 22 ਬੋਤਲਾਂ ਨਾਜਾਇਜ਼ ਸ਼ਰਾਬ ਦੇ ਨਾਲ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਛਾਣ ਕਾਲਿਆ ਵਾਸੀ ਸਬਜ਼ੀ ਮੰਡੀ ਵਜੋਂ ਹੋਈ ਹੈ। ਜਿਸ ਖਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।