ਪਟਿਆਲਾ: ਨਵੇਂ ਬਸ ਸਟੈਂਡ ਦੇ ਕੋਲ ਪੀਆਰਟੀਸੀ ਦੀ ਬੱਸ ਪਲਟੀ, ਸਵਾਰੀਆਂ ਜ਼ਖਮੀ।ਹਸਪਤਾਲ ਚ ਕਰਵਾਇਆ ਗਿਆ ਭਰਤੀ।
ਅੱਜ ਸਵੇਰੇ ਪਟਿਆਲਾ ਦੇ ਨਵੇਂ ਬਸ ਸਟੈਂਡ ਕੋਲ ਸ਼ਿਮਲੇ ਤੋਂ ਬਰਨਾਲਾ ਜਾ ਰਹੀ ਪੀਆਰਟੀਸੀ ਦੀ ਬੱਸ ਅਚਾਨਕ ਬੇਕਾਬੂ ਹੋ ਕੇ ਪਲਟ ਗਈ, ਜਿਸ ਦੇ ਨਾਲ ਬਸ ਦੇ ਵਿੱਚ ਮੌਜੂਦ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਜਿਨਾਂ ਨੂੰ ਵੱਖ-ਵੱਖ ਹਸਪਤਾਲਾਂ ਚ ਦਾਖਲ ਕਰਵਾਇਆ ਗਿਆ। ਫਿਲ ਹਾਲ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਹ ਬਸ ਸੰਗਰੂਰ ਡੀਪੂ ਦੀ ਦੱਸੀ ਜਾ ਰਹੀ ਹੈ।