ਪਟਿਆਲਾ: ਪ੍ਰਮੁੱਖ ਸੱਕਤਰ ਸਿਹਤ ਤੇਂ ਪਰਿਵਾਰ ਭਲਾਈ ਅਜੋਏ ਸ਼ਰਮਾ ਵੱਲੋ ਰਾਜਿੰਦਰਾ ਹਸਪਤਾਲ ਦਾ ਦੋਰਾ,
ਸ਼ਰਾਬ ਪੀਣ ਨਾਲ ਬਿਮਾਰ ਹੋਏ ਮਰੀਜਾਂ ਦਾ ਪੁਛਿਆ ਹਾਲ
ਜਹਿਰੀਲੀ ਸ਼ਰਾਬ ਪੀਣ ਨਾਲ ਬਿਮਾਰ ਹੋਏ ਇਸ ਸਮੇਂ ਰਾਜਿੰਦਰਾ ਹਸਪਤਾਲਾ ਵਿੱਚ ਦਾਖਲ ਮਰੀਜਾਂ ਦਾ ਹਾਲਚਾਲ ਜਾਣਨ ਲਈ ਅੱਜ ਪ੍ਰਮੁੱਖ ਸੱਕਤਰ ਸਿਹਤ ਤੇਂ ਪਰਿਵਾਰ ਭਲਾਈ ਪੰਜਾਬ ਸ਼੍ਰੀ ਅਜੋਏ ਸ਼ਰਮਾ ਨੇ ਰਾਜਿੰਦਰਾ ਹਸਪਤਾਲ ਦਾ ਦੋਰਾ ਕੀਤਾਾ।ਜਿਲ੍ਹਾ ਸੰਗਰੂਰ ਵਿੱਚ ਜਹਿਰੀਲੀ ਸ਼ਰਾਬ ਪੀਣ ਨਾਲ ਬਿਮਾਰ ਹੋਏ ਮਰੀਜਾਂ ਵਿਚੋਂ 12 ਮਰੀਜ ਜੋ ਇਸ ਸਮੇਂ ਰਾਜਿੰਦਰਾ ਹਸਪਤਾਲ ਵਿਚ ਦਾਖਲ ਹਨ।ਜਿਹਨਾਂ ਵਿਚੋਂ ਇੱਕ ਰਾਜਿੰਦਰਾ ਹਸਪਤਾਲ ਦੇ ਆਈ.ਸੀ.ਯੂ ਦਾਖਲ ਹੈ ।