ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੀ ਰਹਿਨੁਮਾਈ ਹੇਠ 23, 24 ਅਤੇ 25 ਨਵੰਬਰ 2026 ਨੂੰ ਮਨਾਏ ਗਏ ਤਿੰਨ ਰੋਜ਼ਾ ਦਿਵਯ ਧਰਮ ਯੱਗ ਦਿਵਸ ਸਮਾਗਮ ਦੇ ਤੀਜੇ ਦਿਨ ਸਮੂਹ ਸਤਲੋਕ ਆਸ਼ਰਮਾਂ ਵਿਖੇ ਸੰਤ ਗਰੀਬਦਾਸ ਜੀ ਮਹਾਰਾਜ ਦੀ ਪਵਿੱਤਰ ਬਾਣੀ ਦੇ ਅਖੰਡ ਪਾਠ ਦਾ ਸਮਾਪਨ ਹੋਇਆ।
ਇਸ ਤਿੰਨ ਰੋਜ਼ਾ ਧਾਰਮਿਕ ਸਮਾਗਮ ਦੌਰਾਨ ਵਿਸ਼ਾਲ ਭੰਡਾਰੇ, ਸਤਿਸੰਗ, ਅਧਿਆਤਮਿਕ ਪ੍ਰਦਰਸ਼ਨੀਆਂ, ਦਾਜ ਰਹਿਤ ਵਿਆਹ ਅਤੇ ਖੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਗਿਆ।
ਪੰਜਾਬ ਦੇ ਸਤਲੋਕ ਆਸ਼ਰਮ ਖਮਾਣੋਂ (ਫ਼ਤਹਿਗੜ੍ਹ ਸਾਹਿਬ) ਅਤੇ ਸਤਲੋਕ ਆਸ਼ਰਮ ਧੂਰੀ (ਸੰਗਰੂਰ) ਵਿਖੇ ਵੀ ਇਹ ਸਮਾਗਮ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵਾਂ ਆਸ਼ਰਮਾਂ ਵਿੱਚ ਕੁੱਲ 221 ਯੂਨਿਟ ਖੂਨਦਾਨ ਹੋਇਆ, ਜਦਕਿ ਸਤਲੋਕ ਆਸ਼ਰਮ ਖਮਾਣੋਂ ਵਿਖੇ ਮਹਿਜ਼ 17 ਮਿੰਟਾਂ ਵਿੱਚ 10 ਦਾਜ ਰਹਿਤ ਵਿਆਹ ਸੰਪੰਨ ਹੋਏ।
ਇਸ ਧਾਰਮਿਕ ਸਮਾਗਮ ਰਾਹੀਂ ਸਮਾਜ ਨੂੰ ਅਧਿਆਤਮਿਕ ਗਿਆਨ, ਆਪਸੀ ਭਾਈਚਾਰੇ, ਨਸ਼ਾ ਮੁਕਤੀ, ਦਾਜ ਮੁਕਤੀ ਅਤੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੱਤਾ ਗਿਆ।