ਲੋਹੀਆਂ: ਲੋਹੀਆ ਖਾਸ ਵਿਖੇ ਨਸ਼ਾ ਛੁਡਾਓ ਕੇਂਦਰ 'ਚ ਦਵਾਈ ਲੈਣ ਆਏ ਦੋ ਨੌਜਵਾਨਾਂ ਵਿਚਾਲੇ ਹੋਈ ਲੜਾਈ ਦੌਰਾਨ ਚੱਲੀ ਗੋਲੀ
ਲੋਹੀਆ ਖਾਸ ਵਿਖੇ ਨਸ਼ਾ ਛੁੜਾਓ ਕੇਂਦਰ ਚ ਦਵਾਈ ਲੈਣ ਆਏ ਦੋ ਮੁੰਡਿਆਂ ਵਿਚਾਲੇ ਲੜਾਈ ਹੋ ਗਈ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਇੱਕ ਵੱਲੋਂ ਗੋਲੀ ਚਲਾ ਦਿੱਤੀ ਗਈ ਇਸ ਲੜਾਈ ਝਗੜੇ ਦੇ ਵਿੱਚ ਦੋਨੇ ਹੀ ਜ਼ਖਮੀ ਹੋ ਗਏ ਹਨ ਜਿਨਾਂ ਨੂੰ ਇਲਾਜ ਦੇ ਲਈ ਹਸਪਤਾਲ ਵਿਖੇ ਭੇਜਿਆ ਗਿਆ ਹੈ ਉੱਥੇ ਹੀ ਸ਼ਾਹਕੋਟ ਦੇ ਡੀਐਸਪੀ ਵੱਲੋਂ ਮਾਮਲਾ ਦਰਜ ਕਰ ਅਗਲੀ ਕਾਰਵਾਈ ਆਰੰਭ ਕਰ ਲਿੱਤੀ ਹੈ।