ਫਿਲੌਰ: ਗੁਰਾਇਆ ਨੈਸ਼ਨਲ ਹਾਈਵੇ ਵਿਖੇ ਟਾਇਰ ਫੱਟਣ ਦੇ ਕਾਰਨ ਇੱਕ ਕਾਰ ਦੇ ਵਿੱਚ ਸਵਾਰ ਪੰਜ ਵਿਅਕਤੀ ਹੋਏ ਜ਼ਖਮੀ, ਇੱਕ ਵਿਅਕਤੀ ਦੀ ਹਾਲਤ ਗੰਭੀਰ
ਗੁਰਾਨ ਨੈਸ਼ਨਲ ਹਾਈਵੇ ਵਿਖੇ ਟਾਇਰ ਫਟਣ ਦੇ ਕਾਰਨ ਇੱਕ ਕਾਰ ਦੇ ਵਿੱਚ ਸਵਾਰ ਪੰਜ ਵਿਅਕਤੀ ਜਖਮੀ ਹੋ ਗਏ। ਜਿਸ ਵਿੱਚ ਕਿ ਦੱਸਿਆ ਜਾ ਰਿਹਾ ਹੈ ਕਿ ਇੱਕ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਉਥੇ ਹੀ ਮੌਕੇ ਤੇ ਆਏ ਪੁਲਿਸ ਅਧਿਕਾਰੀਆਂ ਵੱਲੋਂ ਜਖਮੀਆਂ ਨੂੰ ਤੁਰੰਤ ਹੀ ਲੁਧਿਆਣਾ ਦੇ ਹਸਪਤਾਲ ਵਿਖੇ ਭੇਜਿਆ ਗਿਆ। ਪਰਿਵਾਰ ਹਰਿਆਣੇ ਵੱਲ ਦੀ ਜਾ ਰਿਹਾ ਸੀ। ਜਦੋਂ ਰਸਤੇ ਵਿੱਚ ਇਹ ਸੜਕੀ ਹਾਦਸਾ ਹੋਇਆ।