ਪਾਇਲ: ਵਿਧਾਇਕ ਦਾ ਪੁੱਤਰ ਡਾਕਟਰ ਬਣ ਕੇ ਪਿੰਡ ਪਰਤਿਆ, ਗਿਆਸਪੁਰਾ ਵਿਖੇ ਕੀਤਾ ਗਿਆ ਨਿੱਘਾ ਸੁਆਗਤ
Payal, Ludhiana | Apr 11, 2024 ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਪੁੱਤਰ ਸੁਬੇਗ ਸਿੰਘ ਐਮਬੀਬੀਐਸ ਦੀ ਪੜ੍ਹਾਈ ਕਰਕੇ ਪਿੰਡ ਪਰਤਿਆ। ਇੱਥੇ ਸ਼ਾਮ ਕਰੀਬ 6 ਵਜੇ ਵੱਖ ਵੱਖ ਜਥੇਬੰਦੀਆਂ ਨੇ ਨਿੱਘਾ ਸੁਆਗਤ ਕੀਤਾ। ਸੁਬੇਗ ਸਿੰਘ ਨੇ ਕਿਹਾ ਕਿ ਉਹ ਗਰੀਬਾਂ ਦੀ ਸੇਵਾ ਕਰੇਗਾ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਉਹਨਾਂ ਦਾ ਪੁੱਤ ਗਰੀਬਾਂ ਦੀ ਸੇਵਾ ਕਰਕੇ ਮਿਸਾਲ ਕਾਇਮ ਕਰੇਗਾ।