ਪਟਿਆਲਾ: ਅਨਾਜ ਮੰਡੀ ਪਟਿਆਲਾ ਪੁਲਿਸ ਨੇ ਕਾਜਲ ਨਾਮਕ ਮਹਿਲਾ ਦਾ ਸ਼ਿਕਾਇਤ ਤੇ ਕੇਕ ਕਨਹਾ ਪੀਲੀ ਸੜਕ ਅਦਾਲਤ ਬਾਜ਼ਾਰ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ।
ਸ਼ਿਕਾਇਤ ਕਰਤਾ ਮੁਤਾਬਕ ਉਸਦੀ ਲੜਕੀ ਮਾਨਵੀ ਦਾ ਜਨਮ ਦਿਨ ਸੀ, ਜਿਸ ਸਬੰਧੀ ਕੇਕ ਦਾ ਆਰਡਰ ਉਕਤ ਦੁਕਾਨ ਤੋ ਕੀਤਾ ਗਿਆ ਸੀ, ਜਦੋਂ ਸ਼ਾਮ ਸਮੇਂ ਕੇਕ ਖਾਣ ਉਪਰੰਤ ਸਾਰੇ ਪਰਿਵਾਰ ਦੀ ਤਬੀਅਤ ਖਰਾਬ ਹੋ ਗਈ ਅਤੇ ਉਸਦੀ ਦੀ ਲੜਕੀ ਨੂੰ ਉਲਟੀਆ ਲੱਗ ਗਈਆ, ਜੋ ਰਾਤ ਨੂੰ ਉਲਟੀਆ ਕਰਕੇ ਸੋਂ ਗਈ, ਅਤੇ ਸਵੇਰੇ ਮਿਰਤ ਪਾਈ ਗਈ। ਉਹਨਾਂ ਨੂੰ ਸ਼ੱਕ ਹੈ ਕਿ ਉਹਨਾਂ ਦੇ ਬੱਚੇ ਦੀ ਮੌਤ ਕੇ ਖਾਣ ਦੇ ਨਾਲ ਹੋਈ ਹੈ ਜਿਸ ਦੇ ਵਿੱਚ ਕੋਈ ਜਹਰੀਲੀ ਚੀਜ਼ ਭਾਈ ਹੋਈ ਸੀ।