ਪਟਿਆਲਾ: ਪਿੰਡ ਹਡਾਣਾ ਦੇ ਵਿੱਚ ਇੱਕ ਔਰਤ ਦੇ ਮਕਾਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼, ਪੁਲਿਸ ਦੇ ਵੱਲੋਂ ਮਾਮਲਾ ਦਰਜ
ਪਿੰਡ ਹਡਾਣਾ ਦੀ ਰਹਿਣ ਵਾਲੀ ਰਾਣੀ ਨਾਮਕ ਮਹਿਲਾ ਨੇ ਦੋਸ਼ ਲਾਇਆ ਹੈ ਕਿ ਮਨਦੀਪ ਸਿੰਘ, ਗੁਰਮੀਤ ਸਿੰਘ ਅਤੇ ਪਿਆਰੀ ਨਾਮਕ ਮਹਿਲਾ ਨੇ ਮਿਲ ਕੇ ਉਸਦੇ ਮਕਾਨ ਦਾ ਜਿੰਦਾ ਤੋੜ ਕੇ ਅੰਦਰ ਜਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਸ਼ੋਰ ਮਚਾਉਣ ਤੇ ਉਹ ਫਰਾਰ ਹੋ ਗਏ। ਜਿਸ ਮਗਰੋਂ ਥਾਣਾ ਸਨੌਰ ਦੀ ਪੁਲਿਸ ਨੇ ਉਕਤ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।