ਪਟਿਆਲਾ: ਪੀਐਸਪੀਸੀਐਲ ਦਫਤਰ ਬਲਬੇੜਾ ਦਾ ਸਹਾਇਕ ਲਾਈਨ ਮੈਨ 15,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕੀਤਾ ਗਿਆ ਕਾਬੂ
ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦਫ਼ਤਰ ਬਲਬੇੜਾ ਵਿਖੇ ਤਕਨੀਕੀ ਸਹਾਇਕ ਲਾਈਨ ਮੈਨ ਵਜੋਂ ਤਾਇਨਾਤ ਚਰਨਜੀਤ ਸਿੰਘ ਨੂੰ 15,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ ਹੈ। ਉਹ ਇਹ ਰਿਸ਼ਵਤ ਹਰਿੰਦਰ ਸਿੰਘ ਵਾਸੀ ਦੁਲਬਾ ਤੋਂ ਮੋਟਰ ਕਨੈਕਸ਼ਨ ਬਦਲਣ ਬਦਲੇ ਲੈ ਰਿਹਾ ਸੀ, ਜਿਸਦੀ ਸ਼ਿਕਾਇਤ ਮਗਰੋਂ ਉਸਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ।