ਪਟਿਆਲਾ: ਅਮਨ ਨਗਰ ਵਿਚ ਜਨਮ ਦਿਨ ਮੌਕੇ ਮੰਗਾਇਆ ਕੇਕ ਬਣਿਆ ਲੜਕੀ ਦੀ ਮੌਤ ਦਾ ਕਾਰਨ, ਪੁਲਿਸ ਵੱਲੋਂ ਬੇਕਰੀ ਵਾਲੇ ਖਿਲਾਫ ਮਾਮਲਾ ਦਰਜ
ਅਮਨ ਨਗਰ ਵਾਸੀ ਕਾਜਲ ਨਾਮਕ ਮਹਿਲਾਂ ਨੇ ਕੇਕ ਕਾਨ੍ਹ੍ਹਾ ਨਾਮਕ ਦੁਕਾਨ ਤੋਂ ਆਪਣੀ ਬੇਟੀ ਮਾਨਵੀ ਦੇ ਜਨਮ ਦਿਨ ਮੌਕੇ ਕੇਕ ਮੰਗਾਇਆ ਸੀ ਪਰ ਕੇਕ ਖਾਣ ਮਗਰੋਂ ਸਾਰੇ ਪਰਿਵਾਰ ਦੀ ਹਾਲਤ ਖਰਾਬ ਹੋ ਗਈ। ਉਧਰ, ਕਾਜਲ ਦੀ ਬੇਟੀ ਮਾਨਵੀ ਨੇ ਇਲਾਜ ਦੌਰਾਨ ਹਸਪਤਾਲ ਦੇ ਵਿੱਚ ਦਮ ਤੋੜ ਦਿੱਤਾ। ਜਿਸ ਮਗਰੋਂ ਪੁਲਿਸ ਨੇ ਕੇਕ ਬਣਾਉਣ ਵਾਲੀ ਦੁਕਾਨ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।