ਪਟਿਆਲਾ: ਪਟਿਆਲਾ ਦੇ ਲਹੌਰੀ ਗੇਟ ਵਿਖੇ ਸਥਿਤ ਪੈਟਰੋਲ ਪੰਪ ਤੋਂ ਇੱਕ ਵਿਅਕਤੀ ਪੈਟਰੋਲ ਪਵਾ ਕੇ ਹੋਇਆ ਫਰਾਰ
ਦੱਸਣ ਯੋਗ ਹੈ ਕਿ ਪਟਿਆਲਾ ਦੇ ਲਾਹੌਰੀ ਗੇਟ ਵਿਖੇ ਸਥਿਤ ਪੈਟਰੋਲ ਪੰਪ ਵਿਖੇ ਇੱਕ ਵਿਅਕਤੀ ਲਾਲ ਰੰਗ ਦੀ ਸਵਿਫਟ ਕਾਰ ਦੇ ਵਿੱਚ ਆਇਆ ਅਤੇ ਪੈਟਰੋਲ ਪੰਪ ਦੇ ਕਰਮਚਾਰੀ ਨੂੰ ਪੈਟਰੋਲ ਪਵਾਉਣ ਲਈ ਕਿਹਾ, ਜਦੋਂ ਪੈਟਰੋਲ ਪੰਪ ਦੇ ਕਰਮਚਾਰੀ ਨੇ ਤੇਲ ਪਾਇਆ ਤਾਂ ਇਹ ਵਿਅਕਤੀ ਕਾਰ ਸਟਾਰਟ ਕਰਕੇ ਮੌਕੇ ਤੋਂ ਫਰਾਰ ਹੋ ਗਿਆ। ਪੈਟਰੋਲ ਪੰਪ ਦੇ ਮਾਲਕ ਨੇ ਇਸ ਵਿਅਕਤੀ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।