ਪਟਿਆਲਾ: ਪਿੰਡ ਸ਼ੰਬੂ ਖੁਰਦ ਨੇੜੇ ਕਾਰ ਸਵਾਰ ਨੌਜਵਾਨਾਂ ਤੋਂ 40 ਗ੍ਰਾਮ ਹੈਰੋਇਨ ਬਰਾਮਦ ,ਦੋਵੇਂ ਗ੍ਰਿਫਤਾਰ
ਥਾਣਾ ਸ਼ੰਬੂ ਦੀ ਪੁਲਿਸ ਵੱਲੋਂ ਪਿੰਡ ਸ਼ੰਬੂ ਖੁਰਦ ਵਿਖੇ ਨਾਕਾਬੰਦੀ ਕੀਤੀ ਗਈ ਸੀ, ਤੇ ਇਸੇ ਦੌਰਾਨ ਜਦੋਂ ਕਿ ਸ਼ੱਕੀ ਕਾਰਨ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਉਸਦੇ ਵਿੱਚ ਬੈਠੇ ਨੌਜਵਾਨਾਂ ਦੇ ਕੋਲੋਂ 40 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਤੋਂ ਮਗਰੋਂ ਪ੍ਰਵੀਨ ਕੁਮਾਰ ਵਾਸੀ ਸ਼ਾਲਨੂ ਅਤੇ ਲਲਿਤ ਵਾਸੀ ਡੋਡਵਾ ,ਹਿਮਾਚਲ ਪ੍ਰਦੇਸ਼ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਨੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ।