ਮਲੋਟ: ਦਿਵ੍ਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਡੱਬਵਾਲੀ ਮਲਕੋ ਵਾਲੇ ਆਸ਼ਰਮ ਵਿੱਚ ਮਾਸਿਕ ਭੰਡਾਰੇ ਦਾ ਆਯੋਜਨ
ਦਿਵ੍ਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਡੱਬਵਾਲੀ ਮਲਕੋ ਵਾਲੇ ਆਸ਼ਰਮ ਵਿੱਚ ਮਾਸਿਕ ਭੰਡਾਰੇ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਾਧਵੀਭੈਣਾ ਵੱਲੋਂ ਭਜਨ ਕੀਰਤਨ ਨਾਲ ਹੋਈ। ਇਸ ਤੋਂ ਬਾਅਦ, ਸ਼੍ਰੀ ਆਸ਼ੁਤੋਸ਼ ਮਹਾਰਾਜ ਜੀ ਦੀ ਸ਼ਿਸ਼ਿਆ ਸਾਧਵੀ ਕਮਲੇਸ਼ਵਰੀ ਭਾਰਤੀ ਨੇ ‘ਗੁਰੂ ਕਿਰਪਾ ਦੇ ਨਿਰਾਲੇ ਢੰਗ’ ਵਿਸ਼ੇ ਤੇ ਪ੍ਰੇਰਣਾਦਾਇਕ ਵਿਚਾਰ ਸਾਂਝੇ ਕਰਦੇ ਹੋਏ, ਭਗਤਾਂ ਵਿੱਚ ਆਤਮ-ਮਨਥਨ ਦੇ ਪੱਖ ਨੂੰ ਉਜਾਗਰ ਕੀਤਾ।