ਮਲੋਟ: ਭਾਜਪਾ ਮੰਡਲ ਮਲੋਟ ਦੀ ਪਾਰਟੀ ਦਫਤਰ ਵਿਖੇ ਹੋਈ ਧੰਨਵਾਦੀ ਮੀਟਿੰਗ, ਨਵ ਨਿਯੁਕਤ ਪ੍ਰਧਾਨਾਂ ਨੂੰ ਦਿੱਤੀ ਗਈ ਵਧਾਈ
ਭਾਰਤੀ ਜਨਤਾ ਪਾਰਟੀ ਮੰਡਲ ਮਲੋਟ ਦੀ ਪਾਰਟੀ ਦਫਤਰ ਵਿਖੇ ਇਕ ਧੰਨਵਾਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਪ੍ਰੇਸ ਸਕੱਤਰ ਸਪ੍ਰਦੀਪ ਬੱਬਰ ਨੇ ਦੱਸਿਆ ਕਿ ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਨੇ ਕਰਦਿਆਂ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ, ਅਤੇ ਨਵਨਿਯੁਕਤ ਪ੍ਰਧਾਨ ਮੰਡਲ 1 ਦੇ ਸੁਸ਼ੀਲ ਜਲਹੋਤਰਾ ਅਤੇ ਮੰਡਲ 2 ਦੇ ਪ੍ਰਧਾਨ ਡਾ. ਰਿਖੀਕੇਸ ਪਲਵਲ ਭੋਲੀ ਨੂੰ ਹਾਰ ਪਾਕੇ ਵਧਾਈ ਦਿੱਤੀ ।