ਪਠਾਨਕੋਟ: ਕੰਦਰੋੜੀ ਮੀਰਥਲ ਰੇਲਵੇ ਸਟੇਸ਼ਨ ਦੇ ਕੋਲ ਟਰੇਨ ਦੀ ਚਪੇਟ ਵਿੱਚ ਆ ਕੇ 22 ਸਾਲਾਂ ਨੌਜਵਾਨ ਦੀ ਹੋਈ ਮੌਤ
ਕੰਦਰੋਰੀ-ਮੀਰਥਲ ਰੇਲਵੇ ਸਟੇਸ਼ਨ ਦੇ ਵਿਚਕਾਰ ਰੇਲਗੱਡੀ ਦੀ ਚਪੇਟ ਕ ਆਉਣ ਨਾਲ 22 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਾਹਿਲ ਕੁਮਾਰ ਦੇ ਰੂਪ ਵਿਚ ਹੋਈ ਹੈ। ਉਹ ਆਪਣੇ ਪਿਤਾ ਨਾਲ ਰੇੜਿਮੇਟ ਦੀ ਦੁਕਾਨ ਖੋਲਣ ਗਿਆ ਸੀ । ਭੜੋਲੀ ਜੰਕਸ਼ਨ ਦੇ ਜੀ.ਆਰ.ਪੀ ਚੌਕੀ ਇੰਚਾਰਜ ਏਐਸਆਈ ਅਨਿਲ ਕੁਮਾਰ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਪੋਸਟਮਾਰਟਮ ਦੇ ਲਈ ਸਭ ਨੂੰ ਭੇਜ ਦਿੱਤਾ ਗਿਆ ਸੀ।