ਕਪੂਰਥਲਾ: ਨੱਕ, ਕੰਨ ਤੇ ਗਲੇ ਦੇ ਮਰੀਜ਼ਾਂ ਲਈ ਮੁਫ਼ਤ ਮੈਡੀਕਲ ਕੈਂਪ, 50 ਤੋਂ ਵੱਧ ਦੀ ਹੋਈ ਜਾਂਚ
ਕਪੂਰਥਲਾ ਵਿੱਚ ਰੋਟਰੀ ਕਲੱਬ ਈਲੀਟ ਵੱਲੋਂ ਨੱਕ, ਕੰਨ ਤੇ ਗਲੇ ਦਾ ਮੁਫ਼ਤ ਕੈਂਪ ਲਗਾਇਆ ਗਿਆ। ਇਸ ਵਿੱਚ 50 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ 20 ਮਰੀਜ਼ਾਂ ਦੇ ਕੰਨਾਂ ਦੀ ਸਫ਼ਾਈ ਅਤੇ 10 ਦੇ ਪੀਟੀਏ ਟੈਸਟ ਵੀ ਕੀਤੇ ਗਏ।